ਪੁਲਿਸ ਵੱਲੋਂ ਧਮਕਾਏ ਜਾਣ 'ਤੇ ਵਿਅਕਤੀ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਇਨਸਾਫ ਲਈ ਲਾਇਆ ਥਾਣਾ ਵੇਰਕਾ ਅੱਗੇ ਧਰਨਾ, ਜਾਣੋ ਕੀ ਹੈ ਮਾਮਲਾ
January 19, 2038
live-punjabi-tv

lpnews /

ਲਾਈਵ ਪੰਜਾਬੀ ਟੀਵੀ ਬਿਊਰੋ, ਅੰਮ੍ਰਿਤਸਰ: ਪੁਲਿਸ ਵੱਲੋਂ ਧਮਕਾਏ ਜਾਣ 'ਤੇ ਵਿਅਕਤੀ ਵੱਲੋਂ ਖੁਦਕੁਸ਼ੀ ਕੀਤੀ ਜਾਣ ਦੀ ਖ਼ਬਰ ਹੈ। ਗੱਸੇ 'ਚ ਆਏ ਪਰਿਵਾਰ ਨੇ ਥਾਣੇ ਅੱਗੇ ਰੋਸ ਧਰਨਾ ਦਿੱਤਾ। ਇਹ ਮਾਮਲਾ ਅੰਮ੍ਰਿਤਸਰ ਦੇ ਥਾਣਾ ਵੇਰਕਾ ਅਧੀਨ ਆਉਦੇ ਇਲਾਕੇ ਦਾ ਹੈ, ਜਿਥੋਂ ਦੇ ਰਹਿਣ ਵਾਲੇ ਰਣਜੀਤ ਸਿੰਘ ਲੱਖਾ, ਜਿਸਦਾ ਕੁਝ ਚਿਰ ਪਹਿਲਾਂ ਵਿਆਹ ਹੋਇਆ ਸੀ ।ਉਸਦਾ ਇਕ ਬੇਟਾ ਵੀ ਹੈ। ਉਸ ਦੀ ਮਾਤਾ ਦੇ ਮੁਤਾਬਿਕ ਪਤਨੀ ਨਾਲ ਚਲਦੇ ਝਗੜੇ ਦੇ ਚਲਦਿਆਂ ਕਾਫੀ ਪ੍ਰੇਸ਼ਾਨ ਵੀ ਸੀ, ਜਿਸਦੇ ਕਾਰਨ ਪਹਿਲਾ ਤਾਂ ਥਾਣਾ ਵੇਰਕਾ ਦੀ ਪੁਲਿਸ ਵੱਲੋਂ ਜਬਰਨ ਉਸਦਾ ਬੇਟਾ ਉਸਦੀ ਪਤਨੀ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਐੱਸਆਈ ਕਰਨੈਲ ਸਿੰਘ ਵੱਲੋਂ ਮੇਰੇ ਅਤੇ ਮੇਰੇ ਬੇਟੇ ਰਣਜੀਤ 'ਤੇ ਦਾਜ ਦਾ ਪਰਚਾ ਦਰਜ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ, ਜਿਸਦੇ ਚਲਦੇ ਮੇਰੇ ਬੇਟੇ ਨੇ ਪਰੇਸ਼ਾਨ ਹੋ ਆਤਮਹੱਤਿਆ ਕਰ ਲਈ ਹੈ।
ਇਸ ਸਬੰਧੀ ਅੰਮ੍ਰਿਤਸਰ ਪੁਲਿਸ ਦੇ ਏਸੀਪੀ ਈਸਟ ਨੇ ਦਸਿਆ ਕਿ ਰਣਜੀਤ ਸਿੰਘ ਲੱਖਾ ਨਾਮ ਜੇ ਵਿਅਕਤੀ ਵੱਲੋਂ ਕੀਤੀ ਆਤਮਹੱਤਿਆ ਦੇ ਸੰਬੰਧ ਵਿਚ ਪੰਜ ਵਿਅਕਤੀਆਂ "ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਪੁਲਿਸ ਅਧਿਕਾਰੀ ਨੂੰ ਫਿਲਹਾਲ ਸਸਪੈਂਡ ਕਰ ਉਸਦੀ ਇਨਕੁਆਰੀ ਕੀਤੀ ਜਾਵੇਗੀ, ਜੇਕਰ ਉਹ ਦੋਸ਼ੀ ਨਿਕਲਿਆ ਤਾ ਉਸ ਉਪਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।

Live punjabi tv

Recommended Posts