January 19, 2038
lpnews /
ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਰਾਤ ਛੇ IPS ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ 'ਚ ਸਭ ਤੋਂ ਅਹਿਮ ਨਾਂ DIG ਉਪੇਂਦਰ ਅਗਰਵਾਲ ਦਾ ਹੈ। ਉਹ ਲਖੀਮਪੁਰ ਹਿੰਸਾ ਦੀ ਜਾਂਚ ਕਰ ਰਹੀ ਟੀਮ ਦੇ ਮੁਖੀ ਸਨ। ਉਨ੍ਹਾਂ ਹਿੰਸਾ ਦੇ ਮੁੱਖ ਮੁਲਜ਼ਮ ਤੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਨੂੰ ਗ੍ਰਿਫਤਾਰ ਕੀਤਾ ਸੀ। ਲਖੀਮਪੁਰ IG ਰੇਂਜ ਲਖਨਊ 'ਚ ਆਉਂਦਾ ਹੈ। ਹੁਣ ਉਨ੍ਹਾਂ ਨੂੰ ਇੱਥੋਂ ਹਟਾ ਕੇ ਦੇਵੀਪਾਟਨ ਮੰਡਲ ਦਾ DIG ਬਣਾਇਆ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਕਾਂਡ ਦੀ ਜਾਂਚ 'ਚ ਦੇਰੀ 'ਤੇ UP ਸਰਕਾਰ ਨੂੰ ਫਿਟਕਾਰ ਲਾਈ ਸੀ। ਜਾਂਚ ਦੀ ਜਿੰਮੇਵਾਰੀ ਉਪੇਂਦਰ ਅਗਰਵਾਲ 'ਤੇ ਸੀ। ਹਾਲਾਂਕਿ ਹੁਣ ਜਾਂਚ ਟੀਮ ਦਾ ਮੁਖੀ ਕੌਣ ਹੋਵੇਗਾ? ਇਸ ਬਾਰੇ ਸਥਿਤੀ ਸਪਸ਼ਟ ਨਹੀਂ। ਟੀਮ ਦੀ ਅਗਵਾਈ ਉਪੇਂਦਰ ਅਗਰਵਾਲ ਹੀ ਕਰਨਗੇ ਜਾਂ ਨਹੀਂ ਇਸ ਬਾਕੇ ਕੁਝ ਵੀ ਸਪਸ਼ਟ ਨਹੀਂ।
ਚਰਚਾ ਇਹ ਵੀ ਹੈ ਕਿ ਇਹ ਟ੍ਰਾਂਸਫਰ ਚੋਣ ਕਮਿਸ਼ਨ ਦੀ ਉਸ ਸਖ਼ਤੀ ਨੂੰ ਲੈ ਕੇ ਹੈ ਜਿਸ 'ਚ ਕਮਿਸ਼ਨ ਨੇ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੋਂ ਇੱਕ ਥਾਂ ਤਾਇਨਾਤ ਅਫ਼ਸਰਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ।
Live punjabi tv
Recommended Posts
Education / February 22, 2026
Rebuild Of Basti Hazur School Ordered, New Building Within Six MonthsHarjot Singh Bains.
Education / February 20, 2026
Harjot Singh Bains Becomes First Education Minister In Punjabs History To Inspect Over 2,000 Govt Schools.
Education / February 20, 2026
Harjot Singh Bains Becomes First Education Minister in Punjab’s History to Inspect Over 2,000 Govt Schools.
Education / February 18, 2026
Punjab Govt Issues Show-Cause Notices to 6 Teachers After Minister’s Surprise School Inspection.
Education / February 18, 2026
Schools in Ludhiana Face Audits as DC Orders Crackdown on Rule Violations.
Education / February 18, 2026
Bhagwant Mann Govt Enforces Strict Accountability To Strengthen Sikhya Kranti, Show-cause Notices Issued To 6 Teachers.